Description
ਖੋਜੀ ਕਾਫ਼ਿਰ ਦੀ ਹੱਥਲੀ ਕਿਤਾਬ ਭਾਵੇਂ, ਓਪਰੀ ਨਜ਼ਰ ਨਾਲ ਵੇਖਿਆਂ, ਤਵਾਰੀਖ਼ ਦੀ ਕਿਤਾਬ ਜਾਪਦੀ ਹੈ ਪਰ ਉਸ ਨੇ ਇਸ ਨੁਕਤੇ (ਮਸਲੇ) ਨੂੰ ਫ਼ਲਸਫ਼ੇ, ਸਾਈਕਾਲੋਜੀ, ਸੋਸ਼ਿਆਲੋਜੀ ਤੇ ਪੋਲੀਟੀਕਲ ਸਾਇੰਸ ਦੇ ਨਜ਼ਰੀਏ ਨਾਲ ਘੋਖਿਆ ਹੈ । ਭਾਵੇਂ ਕਿਤੇ ਕਿਤੇ ਕਾਹਲੀ ਅਤੇ ਕਿਤੇ ਲਮਕਾ ਵੀ ਹੈ ਪਰ ਸਮੁੱਦੇ ਤੌਰ ’ਤੇ ਉਸ ਨੇ ਆਪਣੇ ਨੁਕਤੇ ਨਾਲ ਇਨਸਾਫ਼ ਕੀਤਾ ਹੈ । ਇਸ ਕਿਤਾਬ ਦੀਆਂ ਬਹੁਤ ਸਾਰੀਆਂ ਗੱਲਾਂ ਕਮਾਲ ਨੇ : ਇਸ ਵਿਚ ਉਸ ਦੀ ਸੂਝ ਅਤੇ ਦਲੇਰੀ ਨਜ਼ਰ ਆਉਂਦੀ ਹੈ; ਉਸ ਦੀ ਤਨਕੀਦ ਅਤੇ ਉਸ ਦੇ ਨਿਰਣੇ ਕਮਾਲ ਨੇ; ਉਸ ਦੇ ਜਜ਼ਬਾਤ ਤੇ ਉਸ ਦਾ ਸ਼ਿਕਵਾ ਫੁੱਟ-ਫੁੱਟ ਪੈਂਦਾ ਹੈ; ਉਸ ਦਾ ਦਰਦ ਤੇ ਉਸ ਦਾ ‘ਤਰਲਾ’ ਕਥਾਰਸਿਸ ਕਰਦਾ ਹੈ । ਉਹਨਾਂ ਬਾਰੇ ਇਕ ਹੋਰ ਗੱਲ ਜ਼ਰੂਰ ਕਹਿਣੀ ਚਾਹਵਾਂਗਾ ਕਿ ਉਸ ਨੇ ਜੋ ਨਿਰਣੈ ਨਹਿਰੂ ਪਰਿਵਾਰ (ਮੋਤੀ ਲਾਲ, ਜਵਾਹਰ ਲਾਲ, ਇੰਦਰਾ) ਬਾਰੇ ਦਿੱਤੇ ਹਨ, ਉਹ ਉਸ ਦੀ ਕਮਾਲ ਦੇ ਸਾਇਕਲੌਜੀਕਲ ਇਲਮ ਦਾ ਇਜ਼ਹਾਰ ਹਨ । ਮੇਰਾ ਆਪਣਾ ਖ਼ਿਆਲ ਹੈ ਕਿ ਦੁਨੀਆ ਭਰ ਦੇ ਬਹੁਤੇ ਐਕਸ਼ਨ, ਵੇਲੇ ਦੇ ਆਗੂਆਂ ਦੇ ਸਨਕ (cynical approach) ਵਿੱਚੋਂ ਨਿਕਲੇ ਸਨ, ਜਿਸ ਦਾ ਪਿਛੋਕੜ ਉਨ੍ਹਾਂ ਦੇ ਜੀਵਨ-ਜਾਚ, ਨਿੱਜੀ ਕਿੜਾਂ, ਅੜਬਪੁਣਾਂ ਵਿਚੋਂ ਪੜ੍ਹਿਆ ਜਾ ਸਕਦਾ ਹੈ । ਇਹੀ ਗੱਲ ਖੋਜੀ ਕਾਫ਼ਿਰ ਨਹਿਰੂ ਪਰਿਵਾਰ ’ਚੋਂ ਵੀ ਲੱਭਦਾ ਹੈ ।
Reviews
There are no reviews yet.