Description
ਸਿੱਖ ਜਗਤ ਨੇ ਜਦ ਆਪਣੇ ਤੌਰ ਤੇ ਅਨੰਦ ਕਾਰਜ ਦੀ ਰਸਮ ਅਰੰਭ ਕੀਤੀ, ਗੁਰਬਾਣੀ ਦਾ ਸਹਾਰਾ ਲੈਣਾ ਸੀ । ਇਸੇ ਹੀ ਚਉਪਦੇ ਦੇ ਆਧਾਰ ਤੇ ਚਾਰ ਲਾਵਾਂ ਰਾਹੀਂ ਅਨੰਦ ਕਾਰਜ ਦੀ ਸੰਪੂਰਨਤਾ ਦੀ ਰਸਮ ਸਿੱਖ ਪੰਥ ਵਿਚ ਚਲੀ । ਪਰ ਸਰੀਰ ਦਾ ਸਰੀਰ ਨਾਲ ਮਿਲਣ ਇਹ ਬਾਹਰ ਦਾ ਅਨੰਦ ਕਾਰਜ ਹੈ, ਅਧਿਆਤਮਿਕ ਮੰਡਲ ਵਿਚ ਆਤਮਾ ਦਾ ਪਰਮਾਤਮਾ ਨਾਲ ਮਿਲਣ ਇਹ ਅੰਦਰੂਨੀ ਅਨੰਦ ਕਾਰਜ ਹੈ, ਜੋ ਸਾਧਨਾ ਕਰ ਕਰ ਕੇ ਅਧਿਆਤਮਿਕ ਮੰਡਲ ਦੇ ਚਾਰ ਪੜਾਵਾਂ ਵਿਚੌਂ ਨਿਕਲ ਕੇ ਹੀ ਸੰਪੂਰਨ ਹੁੰਦਾ ਹੈ । ਅਧਿਆਤਮਿਕ ਮੰਡਲ ਦੇ ਪਹਿਲੇ ਪੜਾਅ (ਭਾਵ ਪਹਿਲੀ ਲਾਵ) ਵਿਚ ਪ੍ਰਥਮ ਸਤਿਸੰਗ ਵਿਚ ਆ ਆ ਕੇ, ਧਾਰਮਿਕ ਕਰਮ ਕਰਨ ਲਗ ਪੈਂਦਾ ਹੈ । ਦੂਜੀ ਅਵਸਥਾ (ਦੂਜੀ ਲਾਵ) ਵਿਚ ਮਨ ਵਿਚ ਜਿਹੜਾ ਮਰਨ ਦਾ ਭੈ ਹੈ, ਇਹ ਦੂਰ ਹੋ ਜਾਂਦਾ ਹੈ ਔਰ ਉਸ ਦੇ ਅੰਦਰ ਅਨਾਹਦ ਦਾ ਸ਼ਬਦ ਸੁਣਾਈ ਦੇਣ ਲਗ ਪੈਂਦਾ ਹੈ । ਤੀਸਰੇ ਪੜਾਅ (ਤੀਸਰੀ ਲਾਵ) ਵਿਚ ਉਹ ਸੁਣਨਾ ਮਨੁੱਖ ਬੈਰਾਗੀ ਬਣਾ ਦੇਂਦਾ ਹੈ । ਚੌਥੇ ਪੜਾਅ (ਚੌਥੀ ਲਾਵ) ਵਿਚ ਜੇ ਮਨ ਟਿਕ ਜਾਏ ਤਾਂ ਉਹ ਪਰਿਪੂਰਨ ਪਰਮਾਤਮਾ ਮਿਲਦਾ ਹੈ । ਜਿਸ ਦੀ ਖਾਤਿਰ ਕਰਮਾਂ ਵਿਚ ਪਰਵਿਰਤ ਹੋਏ ਸੀ । ਇਸ ਤਰਹ ਅਧਿਆਤਮਿਕ ਮੰਡਲ ਦੇ ਇਹਨਾਂ ਚਾਰ ਪੜਾਵਾਂ ਭਾਵ ਅਵਸਥਾਵਾਂ ਦਾ ਮਸਕੀਨ ਜੀ ਨੇ ਇਸ ਕਿਤਾਬ ਵਿਚ ਜ਼ਿਕਰ ਕੀਤਾ ਹੈ ।
Reviews
There are no reviews yet.