Description
ਮਕੀਨ ਜੀ ਨੇ ‘ਪੰਚ’ ਸ਼ਬਦ ਦਾ ਪ੍ਰਯੋਗ ਕਰ ਕੇ ਇਸ ਪੁਸਤਕ ਦਾ ਨਾਮ ਪੰਚ ਪ੍ਰਵਾਨ ਰੱਖਿਆ ਹੈ ਅਤੇ ਇਸੇ ਪੁਸਤਕ ਵਿਚ ‘ਪੰਚ ਪ੍ਰਵਾਨ’ ਦੇ ਸਿਰਲੇਖ ਹੇਠ ਇਕ ਸੁੰਦਰ ਅਤੇ ਵਿਦਵਤਾ-ਭਰਪੂਰ ਲੇਖ ਲਿਖ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਅਤੇ ਪੰਚ ਸ਼ਬਦ ਦੀ ਇਸ ਤਰ੍ਹਾਂ ਵਿਆਖਿਆ ਕੀਤੀ ਹੈ : ਪੰਚ ਕਿਸ ਨੂੰ ਕਹਿੰਦੇ ਹਨ? ਉਹ ਮਹਾਂਪੁਰਖ ਜੋ ਰਹਿਣੀ ਬਹਿਣੀ ਵਿਚ ਪੱਕੇ ਹਨ ਅਤੇ ਜਿਨ੍ਹਾਂ ਕਾਮ, ਕ੍ਰੋਧ ਆਦਿ ਔਗੁਣਾਂ ਦਾ ਤਿਆਗ ਕੀਤਾ ਹੈ, ਸ਼ੁਭ ਗੁਣ ਗ੍ਰਹਿਣ ਕੀਤੇ ਹਨ ਅਤੇ ਸਾਧਨਾ ਵਿਚ ਸਫਲਤਾ ਪ੍ਰਾਪਤ ਕੀਤੀ ਹੈ, ਐਸੇ ਗੁਰਮੁਖ ਸਿੱਖਾਂ ਨੂੰ ਪੰਚ ਕਿਹਾ ਜਾਂਦਾ ਹੈ ।
By: Giani Sant Singh Maskeen
Reviews
There are no reviews yet.