Description
ਸਿੱਖੀ ਦੀ ਆਤਮਾ (ਤਿੰਨ ਭਾਗ) ਜਿਸ ਦਾ ਅੰਗਰੇਜ਼ੀ ਨਾਮ Spirit of the Sikh ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰੋ. ਪੂਰਨ ਸਿੰਘ ਦੀ ਪ੍ਰਥਮ ਜਨਮ ਸ਼ਤਾਬਦੀ ਦੇ ਅਵਸਰ ਉਤੇ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਸੀ । ਪਹਿਲਾ ਭਾਗ ‘ਜੁਗਾਂ-ਜੁਗਾਂਤਰਾਂ ਦੀ ਸਾਂਝ’ ਵਿਚ ਸਿੱਖ ਧਰਮ ਦੇ ਰਹੱਸਵਾਦੀ ਅਨੁਭਵ ਅਤੇ ਅਧਿਆਤਮਿਕ ਚਿੰਤਨ ਤਕ ਸੀਮਤ ਨਹੀਂ, ਸਗੋਂ ਇਸ ਵਿਚ ਬੁਧ, ਈਸਾਈ, ਇਸਲਾਮ ਤੇ ਹੋਰ ਪੂਰਬੀ ਤੇ ਪਛਮੀ ਧਰਮਚਾਰੀਆਂ ਦੀਆਂ ਵਿਚਾਰਧਾਰਾਵਾਂ ਤੇ ਰਹੱਸਵਾਦੀ ਅਨੁਭਵਾਂ ਦਾ ਇਸ ਤਰ੍ਹਾਂ ਸਮਾਵੇਸ਼ ਕੀਤਾ ਗਿਆ ਹੈ ਕਿ ਸਾਰੇ ਵਿਸ਼ਵ ਨੂੰ ਇਹ ਇਕ ਨਵਾਂ ਅਧਿਆਤਮਿਕ ਦਰਸ਼ਨ ਦਾ ਢੋਆ ਹੈ । ਦੂਜਾ ਭਾਗ ‘ਆਤਮਾ ਦਾ ਸੰਗੀਤ’ ਇਕ ਰਹੱਸਵਾਦੀ ਸੰਤ ਦੀ ਅਧਿਆਤਮਿਕ ਯਾਤਰਾ ਦੇ ਵਿਸ਼ੇਸ਼ ਅਨੁਭਵਾਂ ਉਤੇ ਆਧਾਰਿਤ ਹੈ । ਇਸ ਦੇ ਵਧੇਰੇ ਭਾਗ ਵਿਚ ਗੁਰਬਾਣੀ ਦੀ ਪ੍ਰਕ੍ਰਿਤੀ ਅਥਵਾ ਇਸ ‘ਧੁਰ ਕੀ ਬਾਣੀ’ ਵਿਚ ਵਰਣਤ ਤਾਤਵਿਕ ਸੱਚ ਤਕ ਪਹੁੰਚਣ ਲਈ ਕਿਵੇਂ ਇਕ ਜਿਗਿਆਸੂ ਨੂੰ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ, ਬਾਰੇ ਵੀ ਸਪਸ਼ਟ ਸੰਕੇਤ ਕੀਤੇ ਗਏ ਹਨ । ਇਸ ਪੁਸਤਕ ਦਾ ਤੀਜਾ ਭਾਗ ਚਿੰਤਨਧਾਰਾ ਹੈ । ਇਹ ਪੁਸਤਕ ਇਸ ਚੰਤਕ ਦਾ ਗਿਆਨ ਭੰਡਾਰ ਹੈ । ਪ੍ਰੋ. ਪੂਰਨ ਸਿੰਘ ਦੇ ਅਧਿਆਤਮਿਕ ਚਿੰਤਨ ਦਾ ਆਧਾਰ ਗੁਰਮਤਿ ਹੈ, ਪਰ ਇਸ ਦੀ ਪਹੁੰਚ ਵਿਸ਼ਵ-ਵਿਆਪੀ ਸਰਬ-ਭੌਮਿਕ ਤੇ ਸਰਬ-ਕਾਲਿਕ ਹੈ । ਇਹ ਇਕ ਸੰਪਰਦਾਈ ਲਕਸ਼ ਨਹੀਂ, ਸਗੋਂ ਵਿਅਕਤੀ ਤੇ ਸਮੱਸ਼ਟੀ ਸਭ ਦਾ ਮੁਕਤੀ-ਮਾਰਗ ਹੈ ।
Reviews
There are no reviews yet.